ਮਿਡ-ਡੇ-ਮੀਲ ਸਕੀਮ

(ਸਕੂਲ ਸਿੱਖਿਆ ਵਿਭਾਗ)

ਮਿਡ –ਡੇ- ਮੀਲ ਸਕੀਮ ਭਾਰਤ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਜਿਸ ਨੂੰ ਰਾਜ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।

ਇਸ ਸਕੀਮ ਅਧੀਨ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਐਨ.ਸੀ.ਐਲ.ਪੀ. ਦੇ 19791 ਸਕੂਲਾ ਵਿੱਚ ਰੋਜਾਨਾ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ। ਜਿਸ ਵਿੱਚ ਪ੍ਰਾਇਮਰੀ ਪੱਧਰ ਤੇ (ਪਹਿਲੀ ਤੋਂ ਪੰਜਵੀਂ) ਜਮਾਤ ਦੇ 1045495 ਵਿਦਿਆਰਥੀਆਂ, ਅੱਪਰ ਪ੍ਰਾਇਮਰੀ (ਛੇਵੀਂ ਤੋਂ ਅੱਠਵੀਂ) ਜਮਾਤ ਦੇ 691726 ਵਿਦਿਆਰਥੀਆਂ ਅਤੇ ਐਨ.ਸੀ.ਐਲ.ਪੀ. ਦੇ 4800 ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਸਕੂਲਾ ਵਿੱਚ ਹੀ ਦਿੱਤਾ ਜਾਂਦਾ ਹੈ। ਇਸ ਸਕੀਮ ਲਈ ਅਨਾਜ (ਕਣਕ ਤੇ ਚਾਵਲ) 100 ਗਰਾਮ ਪ੍ਰਤੀ ਬੱਚਾ ਪ੍ਰਤੀ ਦਿਨ ਪ੍ਰਾਇਮਰੀ ਅਤੇ 150 ਗਰਾਮ ਪ੍ਰਤੀ ਬੱਚਾ ਪ੍ਰਤੀ ਦਿਨ ਅਪਰ ਪ੍ਰਾਇਮਰੀ ਲਈ ਭਾਰਤ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਅਤੇ ਇਸਨੂੰ ਪਕਾਉਣ ਦਾ ਖਰਚਾ 5.45 ਰੁ. ਪ੍ਰਾਇਮਰੀ ਕਲਾਸਾਂ ਵਾਸਤੇ ਅਤੇ 8.17 ਰੁ. ਅਪਰ ਪ੍ਰਾਇਮਰੀ ਕਲਾਸਾਂ ਵਾਸਤੇ ਪ੍ਰਤੀ ਦਿਨ ਪ੍ਰਤੀ ਬੱਚਾ ਦਿੱਤਾ ਜਾਂਦਾ ਹੈ। ਇਸ ਖਰਚੇ ਨੂੰ ਭਾਰਤ ਸਰਕਾਰ ਅਤੇ ਰਾਜ ਸਰਕਾਰ ਵਿਚ 60:40 ਦੇ ਅਨੁਪਾਤ ਵਿਚ ਵੰਡਿਆ ਜਾਂਦਾ ਹੈ।

ਰਾਜ ਦੇ ਸਮੂਹ ਸਕੂਲਾਂ ਵਿੱਚ ਮਿਡ-ਡੇ-ਮੀਲ ਬਣਾਉਣ ਲਈ ਮੌਜੂਦਾ ਸਮੇਂ ਕੁੱਲ 41940 (ਪਾਰਟ ਟਾਈਮ) ਕੁੱਕ-ਕਮ-ਹੈਲਪਰ ਰੱਖੇ ਗਏ ਹਨ, ਜਿਹਨਾਂ ਨੂੰ ਮੇਹਨਤਾਨੇ ਵੱਜੋਂ 3000/- ਰੁਪਏ ਪ੍ਰਤੀ ਕੁੱਕ ਪ੍ਰਤੀ ਮਹੀਨਾ 12 ਮਹੀਨੇ ਲਈ ਦਿੱਤਾ ਜਾਂਦਾ ਹੈ, ਜਿਸ ਵਿੱਚ ਕੇਂਦਰ ਸਰਕਾਰ ਦਾ ਹਿੱਸਾ 600/- ਰੁਪਏ ਪ੍ਰਤੀ ਕੁੱਕ ਅਤੇ ਰਾਜ ਸਰਕਾਰ ਦਾ ਹਿੱਸਾ 400/-ਰੁਪਏ ਪ੍ਰਤੀ ਕੁੱਕ ਬਣਦਾ ਹੈ ਅਤੇ ਰਾਜ ਸਰਕਾਰ ਵੱਲੋਂ ਆਪਣੇ ਹਿੱਸੇ ਤੋਂ ਇਲਾਵਾ 2000/- ਰੁਪਏ ਪ੍ਰਤੀ ਕੁੱਕ ਵਾਧੂ ਦਿੱਤਾ ਜਾ ਰਿਹਾ ਹੈ। ਕੁੱਕ-ਕਮ-ਹੈਲਪਰਾਂ ਦੀ ਨਿਯੁਕਤੀ ਸਕੂਲ ਮੈਨੇਜਮੈਂਟ ਕਮੇਟੀ ਦੁਆਰਾ ਸਕੂਲ ਪੱਧਰ ਤੇ ਹੀ ਕੀਤੀ ਜਾਂਦੀ ਹੈ ਜੋ ਕਿ ਰੋਜਾਨਾ ਬੱਚਿਆਂ ਨੂੰ ਸੁਆਦਲਾ ਅਤੇ ਸਾਫ ਸੁਥਰਾ ਖਾਣਾ ਪਕਾ ਦੇ ਖਵਾਉਂਦੇ ਹਨ। ਕੁੱਕਾਂ ਦੀ ਨਿਯੁਕਤੀ ਬੱਚਿਆਂ ਦੀ ਗਿਣਤੀ ਦੇ ਆਧਾਰ ਤੇ ਕੀਤੀ ਜਾਂਦੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ:-

1 ਤੋਂ 25 ਬੱਚਿਆਂ ਤੱਕ = 1 ਕੁੱਕ-ਕਮ-ਹੈਲਪਰ

26 ਤੋਂ 100 ਬੱਚਿਆਂ ਤੱਕ =2 ਕੁੱਕ-ਕਮ-ਹੈਲਪਰ

101 ਤੋਂ 200 ਬੱਚਿਆਂ ਤੱਕ = 3 ਕੁੱਕ-ਕਮ-ਹੈਲਪਰ

ਅਗਲੇ ਹਰੇਕ 100 ਬੱਚਿਆਂ ਲਈ ਇੱਕ ਕੁੱਕ-ਕਮ-ਹੈਲਪਰ ਰੱਖਿਆ ਜਾ ਸਕਦਾ ਹੈ।

ਹਫਤਾਵਾਰੀ ਮੀਨੂੰ

ਸੋਮਵਾਰ ਦਾਲ (ਮੌਸਮੀ ਰਲਵੀਆਂ ਸਬਜ਼ੀਆਂ) ਅਤੇ ਰੋਟੀ
ਮੰਗਲਵਾਰ ਰਾਜਮਾਹ ਅਤੇ ਚਾਵਲ
ਬੁੱਧਵਾਰ ਕਾਲੀ ਦਾਲ (ਰਲਵੇਂ ਆਲੁਆਂ ਨਾਲ) ਅਤੇ ਰੋਟੀ
ਵੀਰਵਾਰ Kahri (mixed with Potato and Onion Pakoras) and Rice
ਸ਼ੁੱਕਰਵਾਰ ਮੌਸਮੀ ਸਬਜ਼ੀ ਅਤੇ ਰੋਟੀ
ਸ਼ਨਿੱਚਰਵਾਰ Dal (Mixed with Ghia or Kadu) and Rice

 

ਸਕੂਲਾਂ ਵਿੱਚ ਹਫ਼ਤੇ ਦੌਰਾਨ ਰੋਟੀ ਵਾਲੇ ਕਿਸੇ ਵੀ ਦੌਰਾਨ ਰੋਟੀ ਵਾਲੇ ਕਿਸੇ ਵੀ ਦਿਨ ਮਿਡ-ਡੇ-ਮੀਲ ਦੇ ਖਾਣੇ ਨਾਲ ਸਵੀਟਡਿਸ਼ ਦੇ ਤੌਰ ਤੇ ਖੀਰ ਦਿੱਤੀ ਜਾਂਦੀ ਹੈ।

ਇਸ ਸਕੀਮ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਅਤੇ ਸਕੀਮ ਦਾ ਸਹੀ ਲੇਖਾ ਜੋਖਾ ਰੱਖਣ ਲਈ ਹਰੇਕ ਜਿਲ੍ਹੇ ਵਿੱਚ ਇਕ ਜਿਲ੍ਹਾ ਮੈਨੇਜਰ (ਮਿਡ-ਡੇ-ਮੀਲ) ਅਤੇ ਇਕ ਲੇਖਾਕਾਰ ਲਗਾਏ ਗਏ ਹਨ। ਮਿਡ-ਡੇ-ਮੀਲ ਸਕੀਮ ਨੂੰ ਹੋਰ ਅਸਰਦਾਰ ਬਣਾਉਣ ਲਈ ਬਲਾਕ ਪੱਧਰ ਉਤੇ ਸਹਾਇਕ ਬਲਾਕ ਮੈਨੇਜਰਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਹਰ ਪੱਧਰ ਉਤੇ ਚੌਕਸੀ ਅਤੇ ਨਿਗਰਾਨੀ ਰੱਖੀ ਜਾ ਸਕੇ। ਐਮ ਡੀ ਐਮ ਸਕੀਮ ਵਿੱਚ ਇਹ ਲਾਜਮੀ ਹੈ ਕਿ ਸਕੂਲੀ ਬੱਚਿਆਂ ਵਿੱਚੋਂ 1 ਤੋਂ 5 ਵੀਂ ਜਮਾਤ ਨੂੰth 450 ਕੇ.ਏਲ ਅਤੇ 12 ਗ੍ਰਾਮ ਪ੍ਰੋਟੀਨ ਦਿੱਤਾ ਜਾਂਦਾ ਹੈ ਅਤੇ 6ਵੀਂ ਤੋਂ 8ਵੀਂ ਤੱਕ ਦੇ ਬੱਚਿਆਂ ਨੂੰ 700 ਕੇ.ਏਲ ਅਤੇ 20 ਗ੍ਰਾਮ ਪ੍ਰੋਟੀਨ ਦਿੱਤਾ ਜਾਂਦਾ ਹੈ।