ਇਸ ਸਕੀਮ ਤਹਿਤ 58 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰਦਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਦੀ ਆਮਦਨ ਸਮੇਤ ਕੁੱਲ ਸਾਲਾਨਾ ਆਮਦਨ 60,000/- ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮਾਲ ਵਿਭਾਗ (ਪਟਵਾਰੀ) ਦੀ ਰਿਪੋਰਟ ਅਨੁਸਾਰ ਵੱਧ ਤੋਂ ਵੱਧ 2.5 ਏਕੜ ਨਹਿਰੀ/ਚਾਹੀ ਜ਼ਮੀਨ ਜਾਂ ਵੱਧ ਤੋਂ ਵੱਧ 5 ਏਕੜ ਬਰਸਾਤੀ ਜ਼ਮੀਨ ਅਤੇ ਸੇਮਗ੍ਰਸਤ ਖੇਤਰ (ਪਤੀ-ਪਤਨੀ ਸਮੇਤ) 5 ਏਕੜ ਜ਼ਮੀਨ ਵਾਲਾ ਬਿਨੈਕਾਰ ਵੀ ਪੈਨਸ਼ਨ ਲਈ ਯੋਗ ਹੈ।